Garry Sandhu A Famous Punjabi Singer Car BMW caught fire on Saturday Afternoon. Good News for Fans are Garry Sandhu is not inside the car at the time of incident. Even Garry's Friend Jaspal Singh Jassa Drives the car when he is on the way to pind front tyre of car explodes & car hits the side by Tree after that all that incident happens.
ਆਪਣੀ ਸੁਰੀਲੀ ਆਵਾਜ਼ ਅਤੇ ਅਦਾਵਾਂ ਨਾਲ ਲੋਕਾਂ ਖਾਸ ਕਰਕੇ ਨੌਜਵਾਨ ਪੀੜ੍ਹੀ ਦੇ ਦਿਲਾਂ 'ਤੇ ਰਾਜ਼ ਕਰਨ ਵਾਲੇ ਪੰਜਾਬ ਦੇ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਗੈਰੀ ਸੰਧੂ ਦੀ ਬੀ. ਐੱਮ. ਡਬਲਿਊ. ਗੱਡੀ ਨੂੰ ਰੁੜਕੀ ਰੋਡ 'ਤੇ ਸ਼ਨੀਵਾਰ ਦੀ ਦੁਪਹਿਰ ਨੂੰ ਭਿਆਨਕ ਅੱਗ ਲੱਗ ਗਈ, ਜਿਸ ਤੋਂ ਬਾਅਦ ਗੱਡੀ ਨੂੰ ਧੂੰ-ਧੂੰ ਕਰਕੇ ਸੜ ਗਈ। ਹਾਦਸੇ ਦੌਰਾਨ ਗੈਰੀ ਸੰਧੂ ਗੱਡੀ 'ਚ ਸਵਾਰ ਨਹੀਂ ਸਨ।
ਜਾਣਕਾਰੀ ਮੁਤਾਬਕ ਸ਼ੁੱਕਰਵਾਰ ਦੀ ਰਾਤ ਨੂੰ ਗੈਰੀ ਸੰਧੂ ਚੰਡੀਗੜ੍ਹ ਤੋਂ ਸ਼ੋਅ ਕਰਕੇ ਵਾਪਸ ਆ ਰਹੇ ਸੀ ਕਿ ਰਸਤੇ 'ਚ ਉਨ੍ਹਾਂ ਦੀ ਕਾਰ ਖਰਾਬ ਹੋ ਜਾਣ ਕਾਰਨ ਉਹ ਦੂਜੀ ਕਾਰ 'ਚ ਸਵਾਰ ਹੋ ਕੇ ਘਰ ਚਲੇ ਗਏ। ਕਾਰ ਨੂੰ ਠੀਕ ਕਰਾਉਣ ਲਈ ਮਕੈਨਿਕ ਲੁਧਿਆਣਾ ਤੋਂ ਮੰਗਵਾਇਆ ਗਿਆ। ਠੀਕ ਹੋਣ ਤੋਂ ਬਾਅਦ ਗੱਡੀ ਨੂੰ ਗੈਰੀ ਸੰਧੂ ਦਾ ਦੋਸਤ ਜਸਪਾਲ ਸਿੰਘ ਜੱਸਾ ਚਲਾ ਰਿਹਾ ਸੀ ਕਿ ਰੁੜਕੀ ਰੋਡ 'ਤੇ ਟਾਇਰ ਫਟਣ ਕਾਰਨ ਇਹ ਗੱਡੀ ਇਕ ਦਰਖੱਤ ਨਾਲ ਟਕਰਾ ਗਈ।
ਇਸ ਤੋਂ ਬਾਅਦ ਕਾਰ ਨੂੰ ਭਿਆਨਕ ਅੱਗ ਲੱਗ ਗਈ ਅਤੇ ਦੇਖਦੇ ਹੀ ਦੇਖਦੇ ਗੱਡੀ ਧੂੰ-ਧੂੰ ਕਰਕੇ ਸੜ ਗਈ। ਫਿਲਹਾਲ ਗੱਡੀ 'ਚ ਸਵਾਰ ਗੈਰੀ ਦਾ ਦੋਸਤ ਜਸਪਾਲ ਅਤੇ ਮਕੈਨਿਕ ਹੈਰੀ ਫਟਾਫਟ ਬਾਹਰ ਆ ਗਏ। ਗੈਰੀ ਸੰਧੂ ਦੇ ਦੋਸਤ ਨੇ ਦੱਸਿਆ ਕਿ ਖਰਾਬ ਹੋਣ ਤੋਂ ਬਾਅਦ ਮਕੈਨਿਕ ਹੈਰੀ ਨੇ ਆ ਕੇ ਗੱਡੀ ਠੀਕ ਕੀਤੀ ਸੀ ਅਤੇ ਗੈਰੀ ਦੇ ਕਹਿਣ 'ਤੇ ਉਹ ਮਕੈਨਿਕ ਨੂੰ ਲੁਧਿਆਣਾ ਛੱਡਣ ਜਾ ਰਿਹਾ ਸੀ ਕਿ ਰਸਤੇ 'ਚ ਬੀੜ ਬਸੀਆਂ ਪਿੰਡ ਕੋਲ ਗੱਡੀ ਦਾ ਟਾਇਰ ਫਟ ਗਿਆ ਅਤੇ ਦਰੱਖਤ ਨਾਲ ਟਕਰਾ ਜਾਣ ਕਾਰਨ ਇਸ ਨੂੰ ਅੱਗ ਲੱਗ ਗਈ ਅਤੇ ਇਹ ਹਾਦਸਾ ਵਾਪਰ ਗਿਆ।